ਫੀਚਰਡ ਐਪਲੀਕੇਸ਼ਨ
ਇਹਨਾਂ ਐਪਲੀਕੇਸ਼ਨਸ ਅਤੇ ਡਿਵਾਈਸਿਸ ਨਾਲ OneNote ਤੋਂ ਹੋਰ ਜ਼ਿਆਦਾ ਪ੍ਰਾਪਤ ਕਰੋ।
Brother Web Connection
ਤੁਹਾਡੀ Brother ਮਸ਼ੀਨ (MFP/ਦਸਤਾਵੇਜ਼ ਸਕੈਨਰ) ਪ੍ਰਤੀਬਿੰਬਾਂ ਨੂੰ ਸਕੈਨ ਕਰ ਸਕਦੀ ਹੈ ਅਤੇ ਉਹਨਾਂ ਨੂੰ PC ਦੇ ਰਾਹੀਂ ਜਾਏ ਬਗੈਰ OneNote ਅਤੇ OneDrive ਤੇ ਸਿੱਧੇ ਅਪਲੋਡ ਕਰ ਸਕਦੀ ਹੈ।
Chegg
ਵਿਦਿਆਰਥੀ Chegg Study Q&A ਤੋਂ ਆਪਣੇ ਜ਼ਰੂਰੀ ਹੋਮਵਰਕ ਉੱਤਰ OneNote ਵਿਚ ਸੁਰੱਖਿਅਤ ਕਰ ਸਕਦੇ ਹਨ। OneNote ਦੇ "ਇਸਨੂੰ ਕਲਿਪ ਕਰੋ" ਬਟਨ ਨਾਲ ਅਜਿਹਾ ਕਰਨਾ ਬਹੁਤ ਆਸਾਨ ਹੈ। ਉਥੋਂ ਤੁਸੀਂ, ਆਪਣੇ ਉੱਤਰਾਂ ਨੂੰ ਵਿਸ਼ੇ, ਕਲਾਸ ਜਾਂ ਅਸਾਈੰਮੈਂਟ ਦੇ ਅਨੁਸਾਰ ਵਿਵਸਥਿਤ ਕਰ ਸਕਦੇ ਹੋ ਅਤੇ ਸਭ ਕੁਝ ਤੁਰੰਤ ਖੋਜ ਲਈ OneNote ਵਿਚ ਰੱਖ ਸਕਦੇ ਹੋ। ਸਭ ਤੋਂ ਵਧੀਆ ਸਟੱਡੀ ਗਾਈਡ ਬਣਾਉ ਅਤੇ ਆਪਣੇ ਜਮਾਤੀਆਂ ਨਾਲ ਸਾਂਝਾ ਕਰੋ।
cloudHQ
cloudHQ ਦੇ ਨਾਲ ਆਪਣੇ OneNote ਨੋਟਸ ਦਾ ਏਕੀਕਰਨ ਕਰੋ। Salesforce, Evernote, Dropbox ਵਰਗੀਆਂ ਹੋਰ ਪ੍ਰਸਿੱਧ ਕਲਾਉਡ ਸੇਵਾਵਾਂ ਦੇ ਨਾਲ ਆਪਣੀ ਨੋਟਬੁੱਕ ਸਿੰਕ੍ਰੋਨਾਇਜ਼ ਕਰੋ। ਸਧਾਰਨ ਤਰੀਕੇ ਨਾਲ ਹੋਰਾਂ ਨਾਲ ਸਹਿਯੋਗ ਕਰੋ, ਕਿਸੇ ਵੀ ਐਪ ਵਿੱਚ ਆਪਣੇ ਵਿਚਾਰਾਂ ਨੂੰ ਸਾਂਝਾ ਕਰੋ, ਸਵੈਚਲਿਤ ਰੂਪ ਤੋਂ ਉਨ੍ਹਾਂ ਨੂੰ OneNote ਤੇ ਵਾਪਸ ਸਿੰਕ ਕਰੋ। ਇਸਦੇ ਇਲਾਵਾ ਹੋਰ ਕਲਾਉਡ ਸੇਵਾਵਾਂ ਵਿੱਚ ਤੁਹਾਡੇ ਦੁਆਰਾ ਗਲਤੀ ਤੋਂ ਮਿਟਾਏ ਗਏ ਤੁਹਾਡੇ ਵਿਚਾਰਾਂ ਨੂੰ ਸੁਰੱਖਿਅਤ ਕਰਨ ਲਈ ਆਪਣੇ OneNote ਨੋਟਬੁੱਕਸ ਦਾ ਬੈਕਅਪ ਲਉ।
Newton
ਨਿਉਟਨ ਦੀ ਵਰਤੋਂ ਕਰਕੇ ਬੱਸ ਇੱਕ ਕਲਿਕ ਦੇ ਨਾਲ OneNote 'ਤੇ ਮਹੱਤਵਪੂਰਣ ਈਮੇਲਾਂ ਨੂੰ ਸੁਰੱਖਿਅਤ ਕਰੋ। ਭਾਵੇਂ ਇਹ ਕੋਈ ਇਨਵੋਏਸ, ਕੋਈ ਵਿਅਜੰਨ, ਜਾਂ ਕੋਈ ਮਹੱਤਵਪੂਰਣ ਗ੍ਰਾਹਕ ਈਮੇਲ ਹੋਵੇ, ਹਰ ਚੀਜ਼ ਨੂੰ ਇਕੱਠਿਆਂ ਰੱਖਣ ਲਈ Newton ਦੇ OneNote ਏਕੀਕਰਣ ਦੀ ਵਰਤੋਂ ਕਰੋ।
Docs.com
Docs.com OneNote ਨੋਟਬੁਕਸ ਰਾਹੀਂ ਨੋਟਸ ਜਾਂ ਸਿੱਖਿਆ ਸਮੱਗਰੀਆਂ ਦਾ ਪ੍ਰਸਾਰ ਕਰਨ ਵਿੱਚ ਉਪਯੋਗਕਰਤਾਵਾਂ ਦੀ ਮਦਦ ਕਰਦਾ ਹੈ। ਇਹ ਦੁਨੀਆਂ ਭਰ ਵਿੱਚ ਲੋਕਾਂ ਜਿਵੇਂ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਤੁਹਾਡੀ OneNote ਨੋਟਬੁੱਕ ਨੂੰ ਦੇਖਣ ਅਤੇ ਦੁਬਾਰਾ ਵਰਤੋਂ ਕਰਨ ਦੇ ਸਮਰੱਥ ਕਰਦਾ ਹੈ, ਜਿਸ ਰਾਹੀਂ ਸਮਾਜ ਵਿੱਚ ਇਸਦੀ ਲੋਕਪ੍ਰਿਯਤਾ ਅਤੇ ਪ੍ਰਭਾਵ ਵਧਦਾ ਹੈ।
Doxie Mobile Scanners
Doxie, ਇੱਕ ਨਵੀਂ ਕਿਸਮ ਦਾ ਪੇਪਰ ਸਕੈਨਰ ਹੈ ਜੋ ਕਿ ਰਿਚਾਰਜਯੋਗ ਹੈ, ਇਸ ਲਈ ਤੁਸੀਂ ਕਿਸੇ ਵੀ ਸਥਾਨ ਤੇ ਦਸਤਾਵੇਜ਼ ਸਕੈਨ ਕਰ ਸਕਦੇ ਹੋ - ਕੰਪਿਊਟਰ ਦੀ ਲੋੜ ਨਹੀਂ ਹੈ। ਤੁਸੀਂ ਜਿੱਥੇ ਵੀ ਹੋ, ਸਿਰਫ ਇਸ ਨੂੰ ਚਾਰਜ ਕਰੋ ਅਤੇ ਚਾਲੂ ਕਰੋ - ਸਕੈਨ, ਸੰਗ੍ਰਹਿ, ਅਤੇ ਸਾਂਝੇ ਕਰਨ ਲਈ ਆਪਣਾ ਪੇਪਰ, ਰਸੀਦਾਂ, ਅਤੇ ਫੋਟੋਜ਼ ਸੰਮਿਲਿਤ ਕਰੋ। Doxie ਕਿਸੇ ਵੀ ਸਥਾਨ ਤੇ ਸਕੈਨ ਕਰਦਾ ਹੈ, ਫਿਰ ਤੁਹਾਡੇ ਸਾਰੇ ਦਸਤਾਵੇਜ਼ਾਂ ਨੂੰ, ਤੁਹਾਡੇ ਸਾਰੇ ਡਿਵਾਈਸਿਸ ਤੇ ਐਕਸੈਸ ਕਰਨ ਲਈ OneNote ਤੇ ਸਿੰਕ ਕਰਦਾ ਹੈ
EDUonGo
EDUonGo ਕਿਸੇ ਨੂੰ ਮਿੰਟਾਂ ਵਿੱਚ ਇੱਕ ਔਨਲਾਈਨ ਅਕੇਡਮੀ ਜਾਂ ਕੋਰਸ ਸ਼ੁਰੂ ਕਰਨ ਦੇ ਲਈ ਅਨੁਮਤੀ ਦਿੰਦਾ ਹੈ। EDUonGo ਵਿਦਿਆਰਥੀ ਆਸਾਨੀ ਨਾਲ ਉਨ੍ਹਾਂ ਦੇ ਖੁਦ ਦੇ ਨੋਟਬੁਕਸ ਦੇ ਪਾਠ ਨੂੰ ਨਿਰਯਾਤ ਕਰ ਸਕਦੇ ਹਨ। ਇਹ ਵਿਦਿਆਰਥੀਆਂ ਦੇ ਲਈ ਨੋਟਸ ਲੈਣ ਦੇ ਲਈ ਅਤੇ ਹੋਰਾਂ ਦੇ ਨਾਲ ਸਾਂਝਾ ਕਰਨ ਲਈ ਇਸਨੂੰ ਆਸਾਨ ਬਣਾ ਦਿੰਦਾ ਹੈ। ਵਿਦਿਆਰਥੀ ਉਨ੍ਹਾਂ ਦੇ OneDrive ਖਾਤਿਆਂ ਨਾਲ ਵੀ ਕਨੈਕਟ ਕਰ ਸਕਦੇ ਹਨ। ਅਧਿਆਪਕ ਦੇ ਰੂਪ ਵਿੱਚ, ਤੁਸੀਂ ਆਪਣੇ ਪਾਠ ਵਿੱਚ Office Mix ਤੋਂ ਵਿਡੀਓਜ਼ ਸ਼ਾਮਲ ਕਰ ਸਕਦੇ ਹੋ।
OneNote ਤੇ ਈਮੇਲ ਕਰੋ
ਤੁਹਾਡੇ ਲਈ ਮਹਤੱਵਪੂਰਨ ਚੀਜ਼ਾਂ ਨੂੰ ਕੈਪਚਰ ਕਰਦਾ ਹੈ ਚਾਹੇ ਤੁਸੀਂ ਉਹਨਾਂ ਨੂੰ ਸਿੱਧੇ ਆਪਣੀ ਨੋਟਬੁੱਕ ਤੇ ਈਮੇਲ ਕਰਕੇ ਪ੍ਰਾਪਤ ਕਰ ਲੈਂਦੇ ਹੋ! ਦਸਤਾਵੇਜ਼, ਨੋਟਸ, ਯਾਤਰਾ ਪ੍ਰੋਗਰਾਮ, ਅਤੇ ਹੋਰ ਵੀ ਬਹੁਤ ਕੁਝ me@onenote.com ਤੇ ਭੇਜੋ ਅਤੇ ਅਸੀਂ ਇਹਨਾਂ ਨੂੰ ਤੁਹਾਡੀ OneNote ਨੋਟਬੁੱਕ ਵਿੱਚ ਪਾ ਦੇਵਾਂਗੇ, ਜਿੱਥੋਂ ਤੁਸੀਂ ਇਹਨਾਂ ਨੂੰ ਆਪਣੇ ਸਾਰੇ ਡਿਵਾਈਸਿਸ ਤੋਂ ਐਕਸੈਸ ਕਰ ਸਕਦੇ ਹੋ।
Epson Document Capture Pro
Document Capture Pro, ਤੁਹਾਨੂੰ ਦਸਤਾਵੇਜ਼ਾਂ ਨੂੰ ਆਸਾਨੀ ਨਾਲ ਸਕੈਨ ਕਰਨ, ਪੰਨੇ ਸੰਪਾਦਿਤ ਕਰਨ, ਫਾਈਲਾਂ ਸੁਰੱਖਿਅਤ ਕਰਨ, ਅਤੇ Epson ਸਕੈਨਰਾਂ ਜਿਵੇਂ ਕਿ Workforce® DS-30, DS-510, DS-560 ਅਤੇ ਹੋਰਨਾਂ ਨਾਲ ਸਕੈਨ ਕੀਤੇ ਐਪਲੀਕੇਸ਼ਨਸ ਤੇ ਡੇਟਾ ਹਸਤਾਂਤਰਿਤ ਕਰਨ ਦਿੰਦਾ ਹੈ। ਹੋਰ ਇਹ ਹੈ, ਕਿ ਉਪਯੋਗਕਰਤਾ ਦਸਤਾਵੇਜ਼ਾਂ ਨੂੰ ਅਨੇਕਾਂ ਡਿਵਾਈਸਿਸ ਤੋਂ ਆਸਾਨੀ ਨਾਲ ਐਕਸੈਸ ਕਰਨ ਜਾਂ ਦੂਜੇ ਲੋਕਾਂ ਨਾਲ ਸਾਂਝਾ ਕਰਨ ਲਈ, ਇੱਕ ਟਚ ਨਾਲ OneNote ਤੇ ਸਕੈਨ ਕਰ ਸਕਦੇ ਹਨ।
eQuil Smartpen2 & Smartmarker
ਕਿਸੇ ਵੀ ਸਤ੍ਹਾ ਤੇ ਨੋਟਸ ਲਿੱਖੋ ਅਤੇ ਇਸਨੂੰ eQuil Smartpen2 ਅਤੇ Smartmarker ਦੇ ਨਾਲ ਇੱਕ ਸਮਾਰਟ ਸਤ੍ਹਾ ਬਣਾਉਂਦੇ ਹੋਏ ਉਨ੍ਹਾਂ ਨੂੰ OneNote ਤੇ ਭੇਜੋ। ਇਹ ਤੁਹਾਡੇ ਸ਼ਾਨਦਾਰ ਵਿਚਾਰਾਂ ਨੂੰ ਕੈਪਚਰ ਕਰਨ ਦਾ ਇੱਕ ਕੁਦਰਤੀ ਤਰੀਕਾ ਹੈ।
Feedly
Feedly, ਪਾਠਕਾਂ ਨੂੰ ਭਾਵੁਕ ਕਰ ਦੇਣ ਵਾਲੀਆਂ ਕਹਾਣੀਆਂ ਅਤੇ ਜਾਣਕਾਰੀ ਨਾਲ ਜੋੜਦਾ ਹੈ। ਵਧੀਆ ਸਮਗਰੀ ਨੂੰ ਖੋਜਣ ਅਤੇ ਅਨੁਸਰਣ ਕਰਨ ਲਈ feedly ਦੀ ਵਰਤੋਂ ਕਰੋ, ਅਤੇ ਫਿਰ ਬਿਹਤਰੀਨ ਲੇਖਾਂ ਨੂੰ ਇੱਕ ਕਲਿਕ ਦੇ ਨਾਲ ਸਿੱਧੇ OneNote ਤੇ ਸੁਰੱਖਿਅਤ ਕਰੋ।
FiftyThree ਦੁਆਰਾ Paper ਅਤੇ Pencil
ਆਪਣੇ ਵਿਚਾਰਾਂ ਨਾਲ Pencil ਤੋਂ Paper ਤੇ ਜਾਉ ਅਤੇ ਫਿਰ OneNote ਨਾਲ ਇੱਕ ਕੜਨ ਹੋਰ ਅੱਗੇ ਵਧੋ। Pencil ਦੀ ਏਨਹਾਂਸਡ ਵਿਸ਼ੁੱਧਤਾ ਅਤੇ ਆਰਾਮ ਨਾਲ ਲਿਖੋਂ ਅਤੇ ਨਕਸ਼ਾਕਸ਼ੀ ਕਰੋ, ਅਤੇ ਜੇਕਰ ਤੁਸੀਂ ਕੋਈ ਗਲਤੀ ਕਰ ਦਿੰਦੇ ਹੋ ਤਾਂ ਬਸ ਸਟਾਇਲਸ ਨੂੰ ਫਲਿਪ ਕਰੋ ਅਤੇ ਸਧਾਰਨ ਤਰੀਕੇ ਨਾਲ ਮਿਟਾਉ -ਸਿੱਧੇ OneNote ਦੇ ਵਿੱਚ। ਆਸਾਨੀ ਨਾਲ ਨੋਟਸ ਲਉ, ਪੇਪਰ ਤੇ ਜਾਂਚ ਸੂਚੀ ਅਤੇ ਸਕੈੱਚ ਬਣਾਉ, ਫਿਰ ਕੁਝ ਹੋਰ ਕਰਨ ਲਈ OneNote ਤੇ ਸਾਂਝਾ ਕਰੋ, ਜਿਵੇਂ ਕਿ ਸਾਂਝੀ ਕੀਤੀ ਨੋਟਬੁੱਕ ਤੇ ਮਿਲ ਕੇ ਕੰਮ ਕਰਨ ਲਈ, ਔਡੀਓ ਰਿਕਾਰਡਿੰਗਸ ਜੋੜਨ ਲਈ ਅਤੇ ਆਪਣੇ ਤਤਕਰੇ ਨੂੰ ਕਿਸੇ ਵੀ ਡਿਵਾਈਸ ਤੋਂ ਪ੍ਰਾਪਤ ਕਰਨ ਲਈ।
Genius Scan
Genius Scan ਤੁਹਾਡੀ ਜੇਬ ਵਿੱਚ ਆਉਣ ਵਾਲਾ ਸਕੈਨਰ ਹੈ। ਇਹ ਤੁਹਾਨੂੰ ਪੇਪਰ ਦਸਤਾਵੇਜ਼ਾਂ ਨੂੰ ਡਿਜਿਟਲ ਕਰਨ, PDF ਫਾਈਲਾਂ ਬਣਾਉਣ ਅਤੇ ਉਹਨਾਂ ਨੂੰ ਤੁਰੰਤ OneNote ਵਿੱਚ ਸੰਭਾਲਣ ਦੇ ਸਮਰੱਥ ਬਣਾਉਂਦਾ ਹੈ।
JotNot Scanner
JotNot, ਤੁਹਾਡੇ iPhone ਨੂੰ ਪੋਰਟੇਬਲ ਬਹੁ-ਪੰਨਾ ਸਕੈਨਰ ਵਿੱਚ ਤਬਦੀਲ ਕਰਦਾ ਹੈ। ਦਸਤਾਵੇਜ਼ਾਂ, ਰਸੀਦਾਂ, ਵ੍ਹਾਈਟਬੋਰਡ, ਬਿਜ਼ਨੈਸ ਕਾਰਡ ਅਤੇ ਨੋਟਸ ਨੂੰ ਇਲੈਕਟ੍ਰੌਨਿਕ ਸਰੂਪ ਵਿੱਚ ਸਕੈਨ ਕਰਨ ਲਈ ਤੁਸੀਂ JotNot ਦੀ ਵਰਤੋਂ ਕਰ ਸਕਦੇ ਹੋ। JotNot ਹੁਣ, Microsoft ਦੇ OneNote ਪਲੇਟਫਾਰਮ ਨਾਲ ਸਿੱਧੀ ਇੰਟੀਗ੍ਰਿਟੀ ਦੀ ਪੇਸ਼ਕਸ਼ ਕਰਦਾ ਹੈ, ਤਾਂਕਿ ਤੁਸੀਂ ਆਪਣੇ OneNote ਖਾਤੇ ਦੀ ਵਰਤੋਂ ਕਰਕੇ ਤੁਰੰਤ ਅਤੇ ਆਸਾਨੀ ਨਾਲ ਆਪਣੇ ਸਕੈਨਾਂ ਦਾ ਬੈਕਅਪ ਲੈ ਸਕੋ ਅਤੇ ਪ੍ਰਬੰਧਿਤ ਕਰ ਸਕੋ।
Livescribe 3 Smartpen
Livescribe 3 smartpen ਅਤੇ Livescribe+ ਐਪਲੀਕੇਸ਼ਨ ਦੇ ਨਾਲ, ਬਸ ਪੇਪਰ ਤੇ ਲਿਖੋ ਅਤੇ ਦੇਖੋ ਕਿ ਹਰੇਕ ਚੀਜ਼ ਤੁਰੰਤ ਹੀ ਤੁਹਾਡੇ ਮੋਬਾਈਲ ਡਿਵਾਈਸ ਤੇ ਦਿਖਾਈ ਦਿੰਦੀ ਹੈ, ਜਿੱਥੇ ਤੁਸੀਂ ਟੈਗ ਕਰ ਸਕਦੇ ਹੋ, ਆਪਣੇ ਨੋਟਸ ਨੂੰ ਖੋਜ ਅਤੇ ਪਾਠ ਵਿੱਚ ਤਬਦੀਲ ਕਰ ਸਕਦੇ ਹੋ। ਤੁਸੀਂ ਹਰੇਕ ਚੀਜ਼ ਨੂੰ OneNote ਤੇ ਭੇਜ ਸਕਦੇ ਹੋ ਇਸ ਤਰ੍ਹਾਂ ਤੁਹਾਡੇ ਹੱਥਲਿਖਤ ਨੋਟਸ ਅਤੇ ਸਕੈਚ ਤੁਹਾਡੀ ਬਾਕੀ ਮਹਤੱਵਪੂਰਨ ਜਾਣਕਾਰੀ ਨਾਲ ਏਕੀਕ੍ਰਿਤ ਹੋ ਜਾਂਦੇ ਹਨ।
Mod Notebooks
Mod ਇੱਕ ਪੇਪਰ ਨੋਟਬੁੱਕ ਹੈ ਜੋ ਕਿ ਕਲਾਉਡ ਤੋਂ ਐਕਸੈਸ ਕਰਨ ਯੋਗ ਹੈ। ਜਾਣੂ ਪੈਨ ਅਤੇ ਪੇਪਰ ਨਾਲ ਨੋਟਸ ਲਉ, ਫਿਰ ਆਪਣੇ ਪੰਨਿਆਂ ਨੂੰ ਮੁਫਤ ਵਿੱਚ ਡਿਜਿਟਲ ਰੂਪ ਦਿਉ। ਪੂਰੀ ਨੋਟਬੁੱਕ ਦਾ ਹਰੇਕ ਪੰਨਾ OneNote ਤੇ ਸਿੰਕ ਅਤੇ ਹਮੇਸ਼ਾ ਲਈ ਸੁਰੱਖਿਅਤ ਕੀਤਾ ਜਾ ਸਕਦਾ ਹੈ।
NeatConnect
NeatConnect - ਪੇਪਰ ਦੇ ਢੇਰਾਂ ਨੂੰ ਬਿਨਾਂ ਕੰਪਿਊਟਰ ਤੋਂ ਡਿਜਿਟਲ ਦਸਤਾਵੇਜ਼ਾਂ ਵਿੱਚ ਬਦਲਦਾ ਹੈ ਅਤੇ ਉਹਨਾਂ ਨੂੰ ਸਿੱਧੇ OneNote ਤੇ ਭੇਜਦਾ ਹੈ। ਤੁਹਾਡੇ ਘਰ ਦੇ ਕਿਸੇ ਵੀ ਕਮਰੇ ਤੋਂ, ਤਾਂ ਦਫ਼ਤਰ ਦੇ ਕਿਸੇ ਵੀ ਸਥਾਨ ਤੋਂ, NeatConnect ਦੀ Wi-Fi ਅਨੁਰੂਪਤਾ ਅਤੇ ਟੱਚਸਕ੍ਰੀਨ ਇੰਟਰਫੇਸ OneNote ਤੇ ਸਕੈਨ ਕਰਨਾ ਤੇਜ ਅਤੇ ਆਸਾਨ ਬਣਾਉਂਦਾ ਹੈ ਤਾਂ ਕਿ ਤੁਸੀਂ ਸਮਾਂ ਬਚਾ ਸਕੋ, ਸਾਰੇ ਨਵੇਂ ਪੱਧਰਾਂ ਤੇ ਪ੍ਰਬੰਧਨ ਅਤੇ ਉਤਪਾਦਕਤਾ ਲਿਆ ਸਕੋ।
News360
News360 ਇੱਕ ਮੁਫਤ ਵਿਅਕਤੀਗਤ ਖ਼ਬਰ ਐਪ ਹੈ ਜੋ ਕਿ ਤੁਹਾਡੀ ਪਸੰਦ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਹੈ ਅਤੇ ਜਿੰਨੀ ਜ਼ਿਆਦਾ ਤੁਸੀਂ ਇਸਦੀ ਵਰਤੋਂ ਕਰਦੇ ਹੋ ਇਹ ਹੋਰ ਸਮਾਰਟ ਬਣਦਾ ਹੈ। 100,000+ ਤੋਂ ਵੀ ਵੱਧ ਸਰੋਤਾਂ ਦੇ ਨਾਲ, ਕੁਝ ਨਾ ਕੁਝ ਪੜ੍ਹਨ ਵਿੱਚ ਦਿਲਚਸਪ ਹੁੰਦਾ ਹੈ, ਅਤੇ ਤੁਸੀਂ ਆਪਣੀਆਂ ਮਨਪਸੰਦ ਕਹਾਣੀਆਂ ਨੂੰ ਇੱਕ ਬਟਨ ਟੈਪ ਕਰਕੇ ਸਿੱਧੇ OneNote ਤੇ ਸੁਰੱਖਿਅਤ ਕਰ ਸਕਦੇ ਹੋ।
Nextgen Reader
Windows Phone ਲਈ ਤੇਜ, ਸਪਸ਼ਟ ਅਤੇ ਸੁੰਦਰ RSS ਰੀਡਰ। ਹੁਣ ਤੁਹਾਨੂੰ ਸਿੱਧੇ OneNote ਤੇ ਲੇਖ ਸੁਰੱਖਿਅਤ ਕਰਨ ਦਿੰਦਾ ਹੈ। ਪੜ੍ਹਦੇ ਰਹੋ!
Office Lens
Office Lens, ਤੁਹਾਡੀ ਜੇਬ ਵਿੱਚ ਸਕੈਨਰ ਦੀ ਤਰ੍ਹਾਂ ਹੈ। ਵ੍ਹਾਈਟਬੋਰਡ ਜਾਂ ਬਲੈਕਬੋਰਡ ਦੇ ਨੋਟਸ ਕਦੇ ਨਾ ਖੁੰਝਾਓ, ਅਤੇ ਕਦੇ ਵੀ ਗੁਆਚੇ ਦਸਤਾਵੇਜ਼ਾਂ ਜਾਂ ਬਿਜ਼ਨੈਸ ਕਾਰਡਾਂ, ਗੁਆਚੀਆਂ ਰਸੀਦਾਂ ਨੂੰ ਨਾ ਲੱਭੋ ਜਾਂ ਸਟਿਕੀ ਨੋਟਸ ਨੂੰ ਦੁਬਾਰਾ ਨਾ ਗੁਆਓ! Office Lens, ਤੁਹਾਡੀਆਂ ਤਸਵੀਰਾਂ ਨੂੰ ਜਾਦੂਈ ਰੂਪ ਨਾਲ ਪੜ੍ਹਨਯੋਗ ਅਤੇ ਮੁੜ-ਵਰਤੋਂ ਯੋਗ ਬਣਾਉਂਦਾ ਹੈ। ਸਵੈਚਲਿਤ ਟ੍ਰਿਮਿੰਗ ਅਤੇ ਕਲੀਨ ਅਪ ਨਾਲ ਸਮਗਰੀ ਨੂੰ ਸਿੱਧੇ OneNote ਵਿੱਚ ਕੈਪਚਰ ਕਰੋ।
OneNote For AutoCAD
OneNote for AutoCAD ਤੁਹਾਨੂੰ AutoCAD ਵਿੱਚੋਂ ਤੁਹਾਡੀ ਚਿੱਤਰਕਾਰੀ ਦੇ ਨਾਲ-ਨਾਲ ਨੋਟਸ ਲੈਣ ਦੀ ਇਜਾਜ਼ਤ ਦੇਵੇਗਾ। ਇਹ 2D ਅਤੇ 3D ਚਿੱਤਰ ਬਣਾਉਣ ਲਈ AutoCAD ਵਰਤਣ ਵਾਲੇ ਦੁਨੀਆਂ ਭਰ ਦੇ ਆਰਕੀਟੈਕਚਰ ਅਤੇ ਇੰਜੀਨੀਅਰਿੰਗ ਪੇਸ਼ਾਵਰਾਂ ਦੀ ਉਤਪਾਦਕਤਾ ਵਿੱਚ ਵਾਧਾ ਕਰਦਾ ਹੈ। ਇਹ ਨੋਟਸ ਕਲਾਉਡ ਉੱਤੇ ਬੈਕਅਪ ਕੀਤੇ ਜਾਂਦੇ ਹਨ ਅਤੇ ਕਿਸੇ ਵੀ ਸਮੇਂ ਐਕਸੈਸ ਕੀਤੇ ਜਾ ਸਕਦੇ ਹਨ। ਉਪਯੋਗਕਰਤਾ ਅਗਲੀ ਵਾਰ AutoCAD ਵਿੱਚ ਚਿੱਤਰ ਖੋਲ੍ਹਣ 'ਤੇ ਇਨ੍ਹਾਂ ਨੋਟਸ ਨੂੰ ਦੇਖ ਸਕਦੇ ਹਨ।
OneNote Class Notebooks
ਆਪਣੀ ਖੁਦ ਦੀ ਡਿਜਿਟਲ ਨੋਟਬੁੱਕ ਵਿੱਚ ਹਰੇਕ ਵਿਦਿਆਰਥੀ ਲਈ ਇੱਕ ਨਿੱਜੀ ਕਾਰਜਸਥਾਨ, ਹੈਂਡਆਉਟਸ ਲਈ ਇੱਕ ਸਮੱਗਰੀ ਪੁਸਤਕਾਲੇ, ਅਤੇ ਪਾਠਾਂ ਅਤੇ ਸਿਰਜਣਾਤਮਕ ਗਤਿਵਿਧੀਆਂ ਲਈ ਇੱਕ ਸਹਿਯੋਗ ਸਥਾਨ ਨਾਲ ਆਪਣੀਆਂ ਪਾਠ ਯੋਜਨਾਵਾਂ ਅਤੇ ਪਾਠਕ੍ਰਮ ਸਮੱਗਰੀ ਵਿਵਸਥਿਤ ਕਰੋ।
OneNote ਵੈਬ ਕਲਿਪਰ
OneNote Web Clipper, ਤੁਹਾਡੇ ਬ੍ਰਾਉਜ਼ਰ ਦੇ ਵੈਬਪੰਨਿਆਂ ਨੂੰ ਤੁਹਾਡੇ OneNote ਨੋਟਬੁੱਕ ਵਿੱਚ ਸੁਰੱਖਿਅਤ ਕਰਨ ਦੀ ਸਹੂਲਤ ਦਿੰਦਾ ਹੈ। ਸਿਰਫ ਇੱਕ ਕਲਿਕ ਨਾਲ, ਇਹ ਤੇਜ਼ੀ ਨਾਲ ਚੀਜ਼ਾਂ ਕੈਪਚਰ ਕਰਨ ਅਤੇ ਜੀਵਨ ਵਿੱਚ ਵਧੇਰੇ ਚੀਜ਼ਾਂ ਯਾਦ ਰੱਖਣ ਵਿੱਚ ਤੁਹਾਡੀ ਮਦਦ ਕਰਦਾ ਹੈ।
Powerbot for Gmail
ਮਹੱਤਵਪੂਰਨ ਈਮੇਲ, ਵਾਰਤਾਲਾਪਾਂ ਅਤੇ ਅਟੈਚਮੈਂਟਸ ਨੂੰ Gmail ਇੰਟਰਫੇਸ ਤੋਂ ਸਿੱਧੇ OneNote ਤੇ ਸੁਰੱਖਿਅਤ ਕਰੋ। ਹੁਣ ਐਪਸ ਦੇ ਵਿਚਕਾਰ ਅੱਗੇ-ਪਿੱਛੇ ਜਾਣ ਦੀ ਲੋੜ ਨਹੀਂ ਹੈ।
WordPress
OneNote ਵਿੱਚ ਔਨਲਾਈਨ ਜਾਂ ਔਫਲਾਈਨ, ਕਰੌਸ-ਪਲੇਟਫਾਰਮ, ਕਿਸੇ ਵੀ ਡਿਵਾਈਸ ਤੇ ਆਪਣਾ WordPress ਪੋਸਟਸ ਲਿਖੋ ਅਤੇ ਆਸਾਨੀ ਨਾਲ ਆਪਣੇ ਸਾਰੇ ਮੌਜੂਦਾ ਨੋਟਸ ਤੋਂ ਸਮੱਗਰੀ ਦਾ ਪੁਨਰ ਉਪਯੋਗ ਕਰੋ।
Zapier
Zapier, ਤੁਹਾਡੇ ਦੁਆਰਾ ਪਹਿਲਾਂ ਤੋਂ ਵਰਤੇ ਜਾ ਰਹੇ ਐਪਲੀਕੇਸ਼ਨ ਜਿਵੇਂ ਕਿ Salesforce, Trello, Basecamp, Wufoo ਅਤੇ Twitter ਨੂੰ OneNote ਨਾਲ ਕਨੈਕਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ। ਨੋਟਸ ਦਾ ਬੈਕਅਪ ਲੈਣ, ਪੂਰੇ ਕੀਤੇ ਗਏ ਕਾਰਜਾਂ ਦਾ ਰਿਕੌਰਡ ਰੱਖਣ ਜਾਂ ਨਵੇਂ ਸੰਪਰਕ, ਫੋਟੋਸ, ਵੈਬ ਪੰਨੇ ਅਤੇ ਹੋਰ ਵੀ ਬਹੁਤ ਕੁਝ ਸੁਰੱਖਿਅਤ ਕਰਨ ਲਈ ਇਸ ਐਪਲੀਕੇਸ਼ਨ ਦੀ ਵਰਤੋਂ ਕਰੋ।